SBS Punjabi-logo

SBS Punjabi

SBS (Australia)

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Location:

Sydney, Australia

Description:

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Language:

Punjabi

Contact:

SBS Radio Sydney Locked Bag 028 Crows Nest NSW 1585 Australia 02-8333 2821


Episodes
Ask host to enable sharing for playback control

ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ, ਪ੍ਰਸ਼ੰਸਕਾਂ ਨੇ ਕਿਹਾ 'ਵਿਲ ਮਿਸ ਯੂ ਲੈਜੈਂਡ'

5/13/2025
ਭਾਰਤੀ ਕ੍ਰਿਕਟ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਟੈਸਟ ਮੈਚ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਭਾਰਤੀ ਕ੍ਰਿਕਟ ਦੇ ਸਟਾਰ ਖਿਡਾਰੀ ਨੇ ਆਪਣੇ ਕਰੀਅਰ ਵਿੱਚ 123 ਟੈਸਟ ਮੈਚ ਖੇਡੇ ਅਤੇ ਇਨ੍ਹਾਂ ਵਿੱਚ 30 ਸੈਂਕੜੇ ਅਤੇ 9000 ਤੋਂ ਵੱਧ ਦੌੜਾਂ ਬਣਾਈਆਂ ਹਨ। ਦੁਨੀਆ ਭਰ ਦੇ ਪ੍ਰਸ਼ੰਸਕਾਂ ਨੇ ਵਿਰਾਟ ਨੂੰ ਇੱਕ 'ਲੈਜੈਂਡ' ਦਾ ਖਿਤਾਬ ਦਿੱਤਾ ਹੈ। ਯਾਦ ਰਹੇ ਕਿ 36 ਸਾਲਾ ਵਿਰਾਟ ਕੋਹਲੀ ਨੇ ਪਿਛਲੇ ਸਾਲ ਵੈਸਟਇੰਡੀਜ਼ ਵਿੱਚ ਭਾਰਤ ਵਲੋਂ ਦੂਜੀ ਟੀ-20 ਵਿਸ਼ਵ ਕੱਪ ਟਰਾਫੀ ਜਿੱਤਣ ਤੋਂ ਤੁਰੰਤ ਬਾਅਦ, ਟੀ-20 ਅੰਤਰਰਾਸ਼ਟਰੀ ਕ੍ਰਿਕਟ ਛੱਡ ਦਿੱਤਾ ਸੀ। ਹੁਣ ਕੋਹਲੀ ਸਿਰਫ਼ ਅੰਤਰਰਾਸ਼ਟਰੀ ਵਨ-ਡੇਅ ਕ੍ਰਿਕਟ ਹੀ ਖੇਡਣਗੇ।

Duration:00:04:30

Ask host to enable sharing for playback control

ਖਬਰਨਾਮਾ: ਲਿਬਰਲ ਪਾਰਟੀ ਦੇ 80 ਸਾਲਾਂ ਦੇ ਇਤਿਹਾਸ 'ਚ ਸੂਜ਼ੇਨ ਲੀ ਬਣੀ ਪਹਿਲੀ ਮਹਿਲਾ ਆਗੂ

5/13/2025
ਸੂਜ਼ੈਨ ਲੀ ਲਿਬਰਲ ਪਾਰਟੀ ਦੀ ਪਹਿਲੀ ਮਹਿਲਾ ਆਗੂ ਚੁਣੀ ਗਈ ਹੈ। ਸਾਬਕਾ ਡਿਪਟੀ ਲਿਬਰਲ ਨੇਤਾ ਨੇ ਕੈਨਬਰਾ ਵਿੱਚ ਪਾਰਟੀ ਰੂਮ ਵੋਟਿੰਗ ਦੌਰਾਨ ਸਾਬਕਾ ਵਿਰੋਧੀ, ਪਾਰਟੀ ਦੇ ਖ਼ਜ਼ਾਨਚੀ ਐਂਗਸ ਟੇਲਰ ਨੂੰ 29 ਦੇ ਮੁਕਾਬਲੇ 25 ਵੋਟਾਂ ਨਾਲ ਹਰਾਇਆ। ਓਧਰ ਭਾਰਤ ਵਿੱਚ ਆਈ ਪੀ ਐੱਲ ਨੂੰ ਮੁੜ ਤੋਂ 17 ਮਈ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਕ੍ਰਿਕਟ ਦਿੱਗਜ ਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਸੋਮਵਾਰ ਨੂੰ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਹੋਰ ਕਿਹੜੀਆਂ ਨੇ ਅੱਜ ਦੀਆਂ ਵੱਡੀਆਂ ਖਬਰਾਂ, ਸੁਣੋ ਇਸ ਪੌਡਕਾਸਟ ਰਾਹੀਂ...

Duration:00:03:59

Ask host to enable sharing for playback control

ਕਲਾ ਅਤੇ ਕਹਾਣੀਆਂ: ਸੁਣੋ ਮਸ਼ਹੂਰ ਫ਼ਨਕਾਰ ਆਬਿਦਾ ਪਰਵੀਨ ਕਿਵੇਂ ਬਣੀ 'ਸੂਫੀ ਕਵੀਨ'?

5/12/2025
ਆਬਿਦਾ ਪਰਵੀਨ, ਇੱਕ ਅਜਿਹੀ ਪਾਕਿਸਤਾਨੀ ਗਾਇਕਾ ਅਤੇ ਸੰਗੀਤਕਾਰ ਹਨ ਜਿਨ੍ਹਾਂ ਨੂੰ ਆਪਣੇ ਸੂਫ਼ੀ ਸੰਗੀਤ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ। ਉਹ ਉਰਦੂ, ਸਿੰਧੀ, ਪੰਜਾਬੀ, ਅਰਬੀ, ਅਤੇ ਫ਼ਾਰਸੀ ਵਿੱਚ ਹਿੱਟ ਗਾਣੇ ਪੇਸ਼ ਕਰ ਚੁੱਕੇ ਹਨ। ਉਨ੍ਹਾਂ ਦੇ ਕੁਝ ਸਭ ਤੋਂ ਮਸ਼ਹੂਰ ਗਾਣਿਆਂ ਵਿੱਚ ਸ਼ਾਮਲ ਹਨ, ਕੋਕ ਸਟੂਡੀਓ ਦਾ 'ਤੂ ਝੂਮ', ਬੁੱਲ੍ਹੇ ਸ਼ਾਹ ਦੀ ਕਵਿਤਾ ਉੱਤੇ ਬਣਿਆ ਗਾਣਾ 'ਤੇਰੇ ਇਸ਼ਕ ਨਚਾਇਆ', 'ਛਾਪ ਤਿਲਕ', 'ਮਸਤ ਕਲੰਦਰ' ਆਦਿ। ਸੁਣੋ ਉਨ੍ਹਾਂ ਦੇ ਮਸ਼ਹੂਰ ਫ਼ਨਕਾਰਾ ਬਨਣ ਤੱਕ ਦੀ ਕਹਾਣੀ ਇਸ ਪੌਡਕਾਸਟ ਰਾਹੀਂ....

Duration:00:04:41

Ask host to enable sharing for playback control

ਪੰਜਾਬੀ ਡਾਇਰੀ: ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਮੰਤਰੀ ਮੰਡਲ ਸਮੇਤ ਨੰਗਲ ਡੈਮ 'ਤੇ ਦਿੱਤਾ ਧਰਨਾ

5/12/2025
ਪੰਜਾਬ ਸਰਕਾਰ ਨੇ ਨੰਗਲ ਡੈਮ ਤੋਂ ਹਰਿਆਣਾ ਨੂੰ ਪਾਣੀ ਛੱਡੇ ਜਾਣ ਦੀ ਯੋਜਨਾ ਦੂਜੀ ਵਾਰ ਅਸਫਲ ਕਰਨ ਦਾ ਦਾਅਵਾ ਕੀਤਾ ਹੈ। ਕੀ ਹੈ ਇਹ ਪੂਰਾ ਮਾਮਲਾ ਅਤੇ ਸਰਹੱਦ 'ਤੇ ਸ਼ਾਂਤੀ ਹੋਣ ਤੋਂ ਬਾਅਦ ਪੰਜਾਬ ਵਿੱਚ ਕਿਸ ਤਰ੍ਹਾਂ ਹਾਲਾਤ ਮੁੜ ਪਟਰੀ ਤੇ ਵਾਪਿਸ ਆ ਰਹੇ ਹਨ? ਪੰਜਾਬ ਨਾਲ ਸਬੰਧਿਤ ਅਹਿਮ ਖ਼ਬਰਾਂ ਪੰਜਾਬੀ ਡਾਇਰੀ ਦੇ ਇਸ ਪੌਡਕਾਸਟ ਰਾਹੀਂ ਸੁਣੋ।

Duration:00:09:08

Ask host to enable sharing for playback control

ਭਾਰਤ-ਪਾਕਿਸਤਾਨ ਤਣਾਅ: ਹਥਿਆਰਾਂ ਦੀ ਜੰਗ ਰੁਕੀ, ਪਰ ਸ਼ਬਦਾਂ ਦੀ ਹਾਲੇ ਵੀ ਜਾਰੀ

5/12/2025
ਭਾਰਤ-ਪਾਕਿਸਤਾਨ ਵਿਚਕਾਰ ਸ਼ੁਰੂ ਹੋਈ ਹਥਿਆਰਾਂ ਦੀ ਜੰਗ ਬੇਸ਼ੱਕ ਬੰਦ ਹੋ ਚੁੱਕੀ ਹੈ ਪਰ ਸੋਸ਼ਲ ਮੀਡੀਆ ਉੱਤੇ ਸ਼ਬਦਾਂ ਦੀ ਜੰਗ ਹਾਲੇ ਵੀ ਜਾਰੀ ਹੈ। ਦੋਵਾਂ ਮੁਲਕਾਂ ਦੇ ਲੋਕਾਂ ਵਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਦਾ ਅਸਰ ਆਸਟ੍ਰੇਲੀਆ ਵਿੱਚ ਵੀ ਪਿਆ ਹੈ। ਭਾਰਤ-ਪਾਕਿ ਟਕਰਾਅ ਬਾਰੇ ਦੋਵਾਂ ਭਾਈਚਾਰਿਆਂ ਵੱਲੋਂ ਕੋਈ ਵੱਡਾ ਵਿਰੋਧ ਪ੍ਰਦਰਸ਼ਨ ਨਹੀਂ ਹੋਇਆ, ਪਰ ਆਨਲਾਈਨ ਤਣਾਅ ਜ਼ਰੂਰ ਦਿਖਾਈ ਦੇ ਰਿਹਾ ਹੈ। ਆਸਟ੍ਰੇਲੀਆ ਵੱਸਦੇ ਭਾਰਤ ਅਤੇ ਪਾਕਿ ਭਾਈਚਾਰੇ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਭਾਰਤ-ਪਾਕਿ ਵਿਚਲਾ ਟਕਰਾਅ ਸ਼ੋਸ਼ਲ ਮੀਡੀਆ ’ਤੇ ਚੱਲਦੀ ਸ਼ਬਦੀ ਜੰਗ ਕਾਰਨ ਇੱਥੋਂ ਦੀ ਸਮਾਜਿਕ ਏਕਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ…

Duration:00:06:53

Ask host to enable sharing for playback control

ਖਬਰਨਾਮਾ: ‘ਕਸ਼ਮੀਰ ‘ਤੇ ਕਿਸੇ ਵੀ ਤੀਜੇ ਦੇਸ਼ ਦੀ ਵਿਚੋਲਗੀ ਸਵੀਕਾਰ ਨਹੀਂ ਹੈ’- ਭਾਰਤ

5/12/2025
ਭਾਰਤ ਅਤੇ ਪਾਕਿਸਤਾਨ ਪਿਛਲੇ ਹਫ਼ਤੇ ਦੇ ਅੰਤ ਵਿੱਚ ਲਾਗੂ ਕੀਤੀ ਗਈ ਇੱਕ ਅਸਥਾਈ ਜੰਗ ਬੰਦੀ ਨੂੰ ਬਰਕਰਾਰ ਰੱਖਦੇ ਹੋਏ ਚੇਤਾਵਨੀਆਂ ਦਾ ਆਦਾਨ-ਪ੍ਰਦਾਨ ਕਰ ਰਹੇ ਹਨ। ਇਸ ਦੌਰਾਨ ਅਮਰੀਕਾ ਵੱਲੋਂ ਕਸ਼ਮੀਰ ‘ਤੇ ਵਿਚੋਲਗੀ ਕਰਨ ਦੀ ਇੱਛਾ ਜ਼ਾਹਰ ਕੀਤੀ ਗਈ ਹੈ, ਪਰ ਭਾਰਤ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਸ਼ਮੀਰ ‘ਤੇ ਕਿਸੇ ਵੀ ਤੀਜੇ ਦੇਸ਼ ਦੀ ਵਿਚੋਲਗੀ ਸਵੀਕਾਰ ਨਹੀਂ ਹੈ। ਇਸ ਸਮੇਤ ਦਿਨ ਭਰ ਦੀਆਂ ਅਹਿਮ ਖ਼ਬਰਾਂ ਇਸ ਪੌਡਕਾਸਟ ਰਾਹੀਂ ਜਾਣੋ।

Duration:00:05:09

Ask host to enable sharing for playback control

ਵਰਕ ਫਰਾਮ ਹੋਮ ਜਾਂ ਘਰੋਂ ਕੰਮ ਕਰਨ ਬਾਰੇ ਬਹਿਸ ਨਿਰੰਤਰ ਜਾਰੀ

5/12/2025
'ਕਮੇਟੀ ਆਫ ਇਕੋਨੌਮਿਲ ਡਿਵੈਲਪਮੈਂਟ' ਦੀ ਨਵੀਂ ਖੋਜ ਵਿੱਚ ਪਾਇਆ ਗਿਆ ਹੈ ਕਿ ਜੋ 'ਵਰਕ ਫਰਾਮ ਹੋਮ' ਕਰਦੇ ਹਨ ਉਹ ਸਾਲਾਨਾ $5,300 ਦੀ ਬਚਤ ਕਰ ਰਹੇ ਹਨ। ਹਾਲ ਹੀ ਵਿੱਚ ਆਸਟ੍ਰੇਲੀਆ ‘ਚ ਮੁਕੰਮਲ ਹੋਈਆਂ ਸੰਘੀ ਚੋਣਾਂ ਵਿੱਚ ਵੀ ਇਹ ਮੁੱਦਾ ਸਾਹਮਣੇ ਆਇਆ ਸੀ। ਇਸ ਬਾਰੇ ਇੱਕ ਖਾਸ ਰਿਪੋਰਟ ਇਸ ਪੌਡਕਾਸਟ ਰਾਹੀਂ ਸੁਣੋ।

Duration:00:05:28

Ask host to enable sharing for playback control

ਜਪਾਨ ਦੀ ਪ੍ਰਸਿੱਧ ਖੇਡ, ‘ਸੂਮੋ ਰੈਸਲਿੰਗ’ ਵਿੱਚ ਨਿਤਰਿਆ ਪੰਜਾਬੀ ਨੌਜਵਾਨ

5/12/2025
ਸਿਡਨੀ ਦੇ ਰਹਿਣ ਵਾਲੇ ਹੈਰੀ ਸੋਹਲ ਸੂਮੋ ਪਹਿਲਵਾਨ ਵਜੋਂ ਪਿਛਲੇ ਦੋ ਸਾਲ ਤੋਂ ਇਸ ਖੇਡ ਨਾਲ ਜੁੜੇ ਹੋਏ ਹਨ। ਇਸ ਦੌਰਾਨ ਉਹ ਕਈ ਮੁਕਾਬਲਿਆਂ ਵਿੱਚ ਹਿਸਾ ਲੈ ਚੁੱਕੇ ਹਨ। ਇੱਕ ਹਿਸਾਬ ਦੇ ਅਧਿਆਪਕ ਦਾ ਇਸ ਖੇਡ ਵੱਲ ਰੁਝਾਨ ਕਿਵੇਂ ਹੋਇਆ ਅਤੇ ਸੂਮੋ ਕੁਸ਼ਤੀ ਨਾਲ ਜੁੜੀਆਂ ਹੋਰ ਅਹਿਮ ਗੱਲਾਂ ਜਾਨਣ ਲਈ ਐਸ ਬੀ ਐਸ ਪੰਜਾਬੀ ਨੇ ਹੈਰੀ ਸੋਹਲ ਨਾਲ ਚਰਚਾ ਕੀਤੀ, ਜੋ ਕਿ ਇਸ ਪੌਡਕਾਸਟ ਰਾਹੀਂ ਸੁਣੀ ਜਾ ਸਕਦੀ ਹੈ।

Duration:00:10:24

Ask host to enable sharing for playback control

ਸੰਜੀਵ ਕਪੂਰ ਨੇ ਦੱਸੀ ‘ਖਿਚੜੀ’ ਦੀ ਖਾਸੀਅਤ, ਆਸਟ੍ਰੇਲੀਆ ਦੇ ਪੰਜਾਬੀ ਰੈਸਟੋਰੈਂਟ ਮਾਲਕਾਂ ਲਈ ਦਿੱਤੇ ਟਿਪਸ

5/12/2025
ਭਾਰਤ ਦੇ ਪਹਿਲੇ ਮਸ਼ਹੂਰ ਸ਼ੈੱਫ 'ਸੰਜੀਵ ਕਪੂਰ' ਪਿਛਲੀ ਦਿਨੀਂ ਆਸਟ੍ਰੇਲੀਆ ਵਿੱਚ ਆਪਣੇ ਫੂਡ ਪਰੌਡਕਟਸ ਲਾਂਚ ਕਰਨ ਲਈ ਪਹੁੰਚੇ ਸਨ ਜਿਸ ਦੌਰਾਨ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਕਿਉਂ 'ਖਿਚੜੀ' ਉਹਨਾਂ ਲਈ ਸਭ ਤੋਂ ਖਾਸ ਡਿਸ਼ ਹੈ। ਇਸਤੋਂ ਇਲਾਵਾ ਸੰਜੀਵ ਕਪੂਰ ਨੇ ਆਸਟ੍ਰੇਲੀਆ ਦੇ ਪੰਜਾਬੀ ਰੈਸਟੋਰੈਂਟਸ ਮਾਲਕਾਂ ਲਈ ਕੁਝ ਟਿਪਸ ਵੀ ਦਿੱਤੇ। ਇਸ ਤੋਂ ਇਲਾਵਾ ਕੁਕਿੰਗ, ਰਵਾਇਤੀ ਖਾਣੇ ਰਾਹੀਂ ਕਲਚਰ ਨੂੰ ਬਚਾਉਣ ਤੇ ਵਧਾਉਣ ਦੀ ਗੱਲ ਅਤੇ ਹੋਰ ਬਹੁਤ ਕੁਝ ਸੁਣੋ ਇਸ ਪੌਡਕਾਸਟ ਰਾਹੀਂ...

Duration:00:27:27

Ask host to enable sharing for playback control

'Unconditional love and joys of motherhood': Know what Mother's Day means to these mums in the community - 'ਪਿਆਰ, ਸਮਰਪਣ ਤੇ ਮਮਤਾ ਦੀ ਮੂਰਤ': ਆਸਟ੍ਰੇਲੀਆ 'ਚ ਰਹਿੰਦੀਆਂ ਪੰਜਾਬੀ ਮਾਵਾਂ ਲਈ ਮਾਂ-ਦਿਹਾੜੇ ਦੇ ਮਾਇਨੇ

5/12/2025
Taking the time to acknowledge the wonderful and strong women that they are, SBS Punjabi honours and wishes all mums a very Happy Mother’s Day. Here we speak to some mothers who share their experiences of sacrifice, unconditional love and joys of motherhood. - 8 ਮਈ ਨੂੰ ਵਿਸ਼ਵ ਭਰ ਵਿੱਚ ਮਾਂ-ਦਿਹਾੜਾ ਮਨਾਇਆ ਜਾਂਦਾ ਹੈ। ਇਹ ਦਿਵਸ ਮਾਵਾਂ ਦੇ ਪਿਆਰ, ਸਮਰਪਣ, ਮਮਤਾ ਅਤੇ ਕੁਰਬਾਨੀਆਂ ਨੂੰ ਸਮਰਪਿਤ ਹੈ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਸਟ੍ਰੇਲੀਆ ਵਿੱਚ ਇਸਨੂੰ ਲੈਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਐਸ ਬੀ ਐਸ ਪੰਜਾਬੀ ਨਾਲ ਕੁੱਝ ਮਾਵਾਂ ਨੇ ਗੱਲਬਾਤ ਕੀਤੀ ਅਤੇ ਮਾਂ ਬਨਣ ਦੇ ਮਾਇਨੇ ਬਿਆਨ ਕਰਦਿਆਂ ਆਪਣੇ ਤਜ਼ੁਰਬੇ ਸਾਂਝੇ ਕੀਤੇ।

Duration:00:15:10

Ask host to enable sharing for playback control

Indian Consulate in Melbourne issues alert after emergency number 'compromised', around 60 people receive 'scam calls' - ਮੈਲਬੌਰਨ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਦਾ ਫੋਨ ਹੋਇਆ 'ਕੰਪਰੋਮਾਇਜ਼', ਘੱਟੋ-ਘੱਟ 60 ਲੋਕਾਂ ਨੂੰ ਆਏ ਧੋਖਾਧੜੀ ਵਾਲੇ ਕਾਲ

5/9/2025
The Consulate General of India in Melbourne has issued an urgent warning after its emergency contact number was used by scammers. At least 60 people have reported receiving fraudulent calls from the number, demanding money to 'unfreeze' visas. Community members are urged to refer to official sources for the updated number and stay vigilant against scams. - ਮੈਲਬੌਰਨ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਦੇ ਐਮਰਜੈਂਸੀ ਨੰਬਰ ਨਾਲ ਛੇੜਛਾੜ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ, ਘੱਟੋ-ਘੱਟ 60 ਲੋਕਾਂ ਨੂੰ ਕੌਂਸਲੇਟ ਦੇ ਨੰਬਰ ਤੋਂ 'ਸਕੈਮ' ਕਾਲ ਆਏ ਹਨ। ਲੋਕਾਂ ਦਾ ਦਾਅਵਾ ਹੈ ਕਿ ਅਣਪਛਾਤੇ ਲੋਕ ਕੌਂਸਲੇਟ ਤੋਂ ਹੋਣ ਦੀ ਗੱਲ ਕਹਿ ਕੇ ਉਨ੍ਹਾਂ ਤੋਂ ਵੀਜ਼ਾ 'ਅਨਫ੍ਰੀਜ਼' ਕਰਨ ਦੇ ਬਦਲੇ ਨਕਦੀ ਦੀ ਮੰਗ ਕਰ ਰਹੇ ਹਨ। ਇੱਕ ਅਧਿਕਾਰਤ ਨੋਟਿਸ ਵਿੱਚ, ਮੈਲਬੌਰਨ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਲੋਕਾਂ ਨੂੰ ਪਿਛਲੇ ਨੰਬਰ ਤੋਂ ਕਾਲਾਂ ਦਾ ਜਵਾਬ ਨਾ ਦੇਣ ਲਈ ਕਿਹਾ ਹੈ ਅਤੇ ਇੱਕ ਨਵਾਂ ਐਮਰਜੈਂਸੀ ਨੰਬਰ ਸਾਂਝਾ ਕੀਤਾ ਹੈ।

Duration:00:03:20

Ask host to enable sharing for playback control

ਖਬਰਾਂ ਫਟਾਫਟ: ਪੂਰੇ ਹਫਤੇ ਦੀਆਂ ਅਹਿਮ ਖਬਰਾਂ

5/9/2025
ਭਾਰਤ-ਪਾਕਿਸਤਾਨ 'ਚ ਤਣਾਅ, ਕੈਥੋਲਿਕ ਭਾਈਚਾਰੇ ਦੇ ਨਵੈਂ ਪੋਪ ਦੀ ਚੋਣ, ਇਜ਼ਰਾਈਲ-ਗਾਜ਼ਾ ਦੇ ਤਾਜ਼ਾ ਹਾਲਾਤ ਤੇ ਫਲੂ ਦੇ ਟੀਕੇ ਲਗਵਾਉਣ ਦੀ ਅਪੀਲ। ਪੂਰੇ ਹਫਤੇ ਦੀਆਂ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।

Duration:00:02:55

Ask host to enable sharing for playback control

ਖ਼ਬਰਨਾਮਾ: ਰੌਬਰਟ ਪ੍ਰੀਵੋਸਟ ਨੇ ਪੋਪ ਲੀਓ 14ਵਾਂ ਅਖਵਾਉਣਾ ਚੁਣਿਆ

5/9/2025
ਨਵੇਂ ਬਣੇ ਪੌਪ, ਰੌਬਰਟ ਪ੍ਰੀਵੋਸਟ, ਨੇ ਆਪਣੇ ਆਪ ਨੂੰ ਪੋਪ ਲੀਓ 14 ਦੇ ਨਾਮ ਤੋਂ ਬੁਲਾਉਣ ਦੀ ਇੱਛਾ ਪ੍ਰਗਟਾਈ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਇਹ ਫੈਸਲਾ ਪੋਪ ਲੀਓ 13ਵੇਂ ਨੂੰ ਸ਼ਰਧਾਂਜਲੀ ਹੈ ਜਿਨ੍ਹਾਂ ਨੇ 1879 ਤੋਂ 1903 ਤੱਕ ਰਾਜ ਕੀਤਾ ਅਤੇ ਕਾਮਿਆਂ ਦੇ ਅਧਿਕਾਰਾਂ ਦੀ ਹਿਮਾਇਤ ਕੀਤੀ ਸੀ। ਵੈਟੀਕਨ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ 267ਵੇਂ ਪੋਪ ਦੁਆਰਾ ਚੁਣਿਆ ਗਿਆ ਨਾਮ ਉਨ੍ਹਾਂ ਦੀ ਅਗਵਾਈ ਕਰਨ ਦੇ ਇਰਾਦੇ ਨੂੰ ਦਰਸਾਉਂਦਾ ਹੈ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ....

Duration:00:04:00

Ask host to enable sharing for playback control

ਬਾਲੀਵੁੱਡ ਗੱਪਸ਼ੱਪ: ਸੰਨੀ ਦਿਓਲ ਦੀ ਹੁਣ ਤੱਕ ਦੀ ਦੂਜੀ ਵੱਡੀ ਕਾਮਯਾਬ ਫਿਲਮ ਬਣੀ 'ਜਾਟ'

5/9/2025
ਨਵੀਂ ਰਿਲੀਜ਼ ਹੋਈ ਫਿਲਮ ਜਾਟ ਤੋਂ ਬਾਅਦ ਸੰਨੀ ਦਿਓਲ ਉਮੀਦ ਕਰ ਰਹੇ ਹਨ ਕਿ ਉਹਨਾਂ ਦੀਆਂ ਅਗਲੀਆਂ ਆਉਣ ਵਾਲੀਆਂ ਫਿਲਮਾਂ ਜਿਨ੍ਹਾਂ ਵਿੱਚ ਰਮਾਇਣ, ਬਾਰਡਰ-2 ਅਤੇ ਲਾਹੋਰ-1947 ਆਦਿ ਸ਼ਾਮਲ ਹਨ, ਵੀ ਦਰਸ਼ਕਾਂ ਦੇ ਮਿਆਰਾਂ ਤੇ ਖਰੀਆਂ ਉਤਰਣਗੀਆਂ। ਇਹ ਅਤੇ ਫਿਲਮੀ ਦੁਨੀਆ ਦੀਆਂ ਹੋਰ ਤਾਜ਼ਾ ਜਾਣਕਾਰੀਆਂ ਲਈ ਸੁਣੋ ਸਾਡੀ ਬਾਲੀਵੁੱਡ ਗੱਪਸ਼ੱਪ...

Duration:00:05:32

Ask host to enable sharing for playback control

Boost or burden? The cost of Australia's refugee intake - ਵਾਧਾ ਜਾਂ ਬੋਝ? ਆਸਟ੍ਰੇਲੀਆ ਦੇ ਸ਼ਰਨਾਰਥੀਆਂ ਦੇ ਦਾਖਲੇ ਦੀ ਕੀ ਹੈ ਕੀਮਤ

5/9/2025
Australia has spent $13 billion on offshore processing in over a decade. Human rights experts believe there's a less costly, more compassionate way. - ਆਸਟ੍ਰੇਲੀਆ ਨੇ ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ ਆਫਸ਼ੋਰ ਪ੍ਰੋਸੈਸਿੰਗ 'ਤੇ 13 ਬਿਲੀਅਨ ਡਾਲਰ ਖਰਚ ਕੀਤੇ ਹਨ। ਮਨੁੱਖੀ ਅਧਿਕਾਰ ਮਾਹਿਰਾਂ ਦਾ ਮੰਨਣਾ ਹੈ ਕਿ ਇਸਤੋਂ ਘੱਟ ਮਹਿੰਗਾ ਤੇ ਵਧੇਰੇ ਹਮਦਰਦੀ ਵਾਲਾ ਇੱਕ ਤਰੀਕਾ ਵੀ ਮਜੂਦ ਹੈ।

Duration:00:09:37

Ask host to enable sharing for playback control

ਭਾਰਤ-ਪਾਕਿਸਤਾਨ ਤਣਾਅ: ਆਸਟ੍ਰੇਲੀਆ ਤੋਂ ਰੂਸ ਤੱਕ ਵਿਸ਼ਵ ਨੇਤਾਵਾਂ ਦਾ ਕੀ ਰਿਹਾ ਪ੍ਰਤੀਕਰਮ?

5/8/2025
ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਘਾਤਕ ਹਮਲਿਆਂ ਅਤੇ ਦੋਹਾਂ ਪਾਸੇ ਹੋਏ ਜਾਨੀ ਨੁਕਸਾਨ ਤੋਂ ਬਾਅਦ ਵੀ ਦੋਹਾਂ ਦੇਸ਼ਾਂ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਪ੍ਰਮਾਣੂ ਹਥਿਆਰ ਨਾਲ ਲੈਸ ਗੁਆਂਢੀ ਮੁਲਕਾਂ ਵਿਚਕਾਰ ਹੋਏ ਹਮਲਿਆਂ ਤੋਂ ਬਾਅਦ ਸੰਯੁਕਤ ਰਾਸ਼ਟਰ ਸਮੇਤ, ਦੁਨੀਆ ਭਰ ਦੇ ਸਿਆਸੀ ਆਗੂਆਂ ਨੇ ਪ੍ਰਤੀਕ੍ਰਿਆ ਦਿੱਤੀ ਹੈ। ਰੂਸ ਤੋਂ ਲੈਕੇ ਯੂਰੋਪ ਤੱਕ, ਕਿਸ ਦੇਸ਼ ਦੇ ਲੀਡਰ ਨੇ ਕੀ ਕਿਹਾ ਜਾਨਣ ਲਈ ਇਹ ਪੌਡਕਾਸਟ ਸੁਣੋ....

Duration:00:09:32

Ask host to enable sharing for playback control

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ

5/8/2025
ਅੱਜ ਦੇ ਰੇਡੀਓ ਪ੍ਰੋਗਰਾਮ 'ਚ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਕੀਤੀ ਗਈ ਹੈ ਜਿਸ ਵਿੱਚ 24 ਸਾਲਾਂ ਤੋਂ ਲਗਾਤਾਰ 'ਡਿਕਸਨ' ਸੀਟ ਜਿੱਤ ਰਹੇ ਪੀਟਰ ਡਟਨ ਨੂੰ ਹਰਾਉਣ ਵਾਲੀ 'ਆਲੀ ਫਰਾਂਸ' ਦੀ ਕਹਾਣੀ ਦੱਸੀ ਗਈ ਹੈ। ਇਸ ਤੋਂ ਇਲਾਵਾ ਪ੍ਰੋਗਰਾਮ ਵਿੱਚ ਗੱਲ ਕੀਤੀ ਗਈ ਹੈ ਕਿ ਕਿਉਂ ਅਤੇ ਕਿਵੇਂ ਆਸਟ੍ਰੇਲੀਆ ਵਿੱਚ ਘਰ ਬਣਾਉਣ ਵਿੱਚ ਲੱਗਣ ਵਾਲਾ ਸਮਾਂ ਵੱਧਦਾ ਹੀ ਜਾ ਰਿਹਾ ਹੈ। ਦਿਨ ਦੀਆਂ ਮੁੱਖ ਖ਼ਬਰਾਂ, ਯੂ ਐਸ ਰਾਸ਼ਟਰਪਤੀ ਸ਼੍ਰੀ ਟਰੰਪ ਦਾ ਬਿਆਨ ਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਐਂਥਨੀ ਐਲਬਨੀਜ਼ੀ ਦੇ ਵਿਰੋਧ 'ਚ ਕੌਣ ਖੜਾ ਸੀ ਅਤੇ ਪਾਕਿਸਤਾਨ ਤੋਂ ਕੀ ਹੈ ਖ਼ਬਰ ਸਾਰ, ਸਾਰਾ ਕੁਝ ਸੁਣੋ ਸਾਡੇ ਇਸ ਪੂਰੇ ਰੇਡੀਓ ਪ੍ਰੋਗਰਾਮ 'ਚ...

Duration:00:43:25

Ask host to enable sharing for playback control

ਪੰਜਾਬੀ ਡਾਇਸਪੋਰਾ: ਸਿੰਘਾਪੁਰ ਵਿੱਚ ਪੰਜਾਬੀ ਮੂਲ ਦੇ ਪ੍ਰੀਤਮ ਸਿੰਘ ਹੋਣਗੇ ਵਿਰੋਧੀ ਧਿਰ ਦੇ ਨੇਤਾ

5/8/2025
ਸਿੰਘਾਪੁਰ ਵਿੱਚ ਹਾਲ ਹੀ ਵਿੱਚ ਹੋਈਆਂ ਚੋਣਾਂ ਤੋਂ ਬਾਅਦ ਹੁਣ ਇਹ ਸਾਫ ਹੋ ਗਿਆ ਹੈ ਕਿ ਪੰਜਾਬੀ ਮੂਲ ਦੇ ਪ੍ਰੀਤਮ ਸਿੰਘ ਵਿਰੋਧੀ ਧਿਰ ਦੇ ਨੇਤਾ ਬਣੇ ਰਹਿਣਗੇ। ਸਿੰਘਾਪੁਰ ਦੀ ਵਰਕਰਜ਼ ਪਾਰਟੀ ਦੇ ਪ੍ਰੀਤਮ ਸਿੰਘ ਇਸ ਤੋਂ ਪਹਿਲਾਂ ਵੀ ਵਿਰੋਧੀ ਧਿਰ ਦੇ ਨੇਤਾ ਸਨ। ਇਸ ਖਬਰ ਸਮੇਤ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨਾਲ ਸਬੰਧਿਤ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

Duration:00:08:14

Ask host to enable sharing for playback control

ਬਾਲੀਵੁੱਡ ਗੱਪਸ਼ੱਪ: ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਹੋਏ ਪੰਜਾਬੀ ਗਾਇਕ ਜਸਪਿੰਦਰ ਨਰੂਲਾ ਅਤੇ ਮਸ਼ਹੂਰ ਰਾਗੀ ਭਾਈ ਹਰਜਿੰਦਰ ਸਿੰਘ

5/8/2025
ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਲਾ ਦੇ ਖੇਤਰ ਵਿੱਚ ਯੋਗਦਾਨ ਦੇਣ ਵਾਲੀਆਂ ਦਿੱਗਜ ਹਸਤੀਆਂ ਨੂੰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਮਾਣਯੋਗ 139 ਵਿੱਚੋਂ 113 ਸ਼ਖ਼ਸੀਅਤਾਂ ਨੂੰ ਪਦਮ ਸ਼੍ਰੀ ਪੁਰਸਕਾਰਾਂ ਨਾਲ ਨਿਵਾਜਿਆ ਗਿਆ ਜਿਨ੍ਹਾਂ ਵਿੱਚ ਪੰਜਾਬੀ ਗਾਇਕ ਜਸਪਿੰਦਰ ਨਰੂਲਾ ਅਤੇ ਗੁਰਬਾਣੀ ਸ਼ਬਦ ਗਾਉਣ ਵਾਲੇ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਵੀ ਸ਼ਾਮਿਲ ਸਨ। ਫ਼ਿਲਮਾਂ, ਗੀਤਾਂ ਅਤੇ ਕਲਾਕਾਰਾਂ ਦੀਆਂ ਹੋਰ ਮੁੱਖ ਖ਼ਬਰਾਂ ਜਾਨਣ ਲਈ ਸੁਣੋ ਇਸ ਹਫ਼ਤੇ ਦੀ ਬਾਲੀਵੁੱਡ ਗੱਪਸ਼ੱਪ।

Duration:00:06:24

Ask host to enable sharing for playback control

ਕੀ ਜੰਗ ਮਸਲੇ ਦਾ ਹੱਲ ਹੈ? ਆਸਟ੍ਰੇਲੀਆ ਵੱਸਦੇ ਭਾਰਤ-ਪਾਕਿਸਤਾਨ ਸਰਹੱਦੀ ਇਲਾਕਿਆਂ ਤੋਂ ਸਬੰਧਿਤ ਭਾਈਚਾਰੇ ਨਾਲ ਗੱਲਬਾਤ

5/8/2025
ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਇਸ ਸਮੇਂ ਸਥਿਤੀ ਤਣਾਅਪੂਰਣ ਬਣੀ ਹੋਈ ਹੈ। ਐਸ ਬੀ ਐਸ ਪੰਜਾਬੀ ਵੱਲੋਂ ਭਾਰਤ ਅਤੇ ਪਾਕਿਸਤਾਨ ਦੇ ਸਰਹੱਦੀ ਇਲਾਕਿਆਂ ਤੋਂ ਸਬੰਧ ਰੱਖਣ ਵਾਲੇ ਆਸਟ੍ਰੇਲੀਅਨਜ਼ ਨਾਲ ਗੱਲਬਾਤ ਕੀਤੀ ਗਈ। ਜ਼ਿਆਦਾਤਰ ਨੇ ਹਾਲਾਤਾਂ ‘ਤੇ ਨਿਰਾਸ਼ਾ ਜਤਾਈ ਜਦਕਿ ਕੁਝ ਮੁਤਾਬਕ ਜੰਗ ਹੀ ਮਸਲੇ ਦਾ ਹੱਲ ਹੈ।

Duration:00:14:33